ਰਾਗੁ ਮਲਾਰ ਮਹਲਾ 5 ਪੜਤਾਲ ਘਰੁ 3
ੴ ਸਤਿਗੁਰ ਪ੍ਰਸਾਦਿ ॥
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥
ਕੀਨੋ ਰੀ ਸਗਲ ਸੀਂਗਾਰ ॥
ਤਜਿਓ ਰੀ ਸਗਲ ਬਿਕਾਰ ॥
ਧਾਵਤੋ ਅਸਥਿਰੁ ਥੀਆ ॥1॥ ਰਹਾਉ ॥
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥1॥
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥
ਭਵ ਉਤਾਰ ਨਾਮ ਭਨੇ ॥
ਰਮ ਰਾਮ ਰਾਮ ਮਾਲ ॥
ਮਨਿ ਫੇਰਤੇ ਹਰਿ ਸੰਗਿ ਸੰਗੀਆ ॥
ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥2॥1॥23॥
Link to this comment:
All Comments (0)