kade kade (New sad song by Davinder Kohinoor)
ਕਦੇ ਤਾਂ ਮਿਲ ਸਕਾਂਗੇ ਇਸੇ ਹੀ ਆਸ ਤੇ।
ਤੇਰੇ ਨਾਂ ਦੀ ਮੋਹਰ ਲਾਈ ਹਰ ਸਵਾਸ ਤੇ।
ਸੁਬਹਾ ਹੋਣ ਤੱਕ ਤੁਰ ਜਾਣਗੇ ਦੂਰ ਕਿਤੇ
ਕਿਉਂ ਕਰਦੇ ਹੋ ਗਿਲਾ ਗੁਜਰਾਂ ਦੇ ਵਾਸ ਤੇ।
ਅੰਤ ਸਮੇਂ ਤਾਂ ਦੋ ਗਜ਼ ਨਾਲ ਹੀ ਸਰ ਜਾਣੈ
ਮੁਰੱਬਿਆਂ ਦੇ ਮਾਲਕਾ ਕਰਦੈਂ ਮਾਣ kas te
ਸੱਚ ਹੈ, ਆਸ਼ਕ ਮਰ ਜਾਂਦੈ ਮਹਿਬੂਬ ਖ਼ਾਤਰ
ਪਰ ਜ਼ਿਦਗੀ ਕੱਟ ਵੀ ਸਕਦੈ ਧਰਵਾਸ ਤੇ।
ਜਿਊਣ ਦਿਉ, ਇਹ ਹੈ ਹਾਲਾਤਾਂ ਦਾ ਮਾਰਿਆ
ਨਾ ਤੋਹਮਤਾਂ ਲਾਉ ਦੋਸਤੋ ਦਿਲ ਉਦਾਸ ਤੇ....
Link to this comment:
All Comments (9)