Courtsy: www.ondopunjab.com ਬਾਬੇ ਨੇ ਬੱਬੂ ਮਾਨ ਨੂੰ ਕੀਰਤਨ ਦੌਰਾਨ ਸੁਣਾਈਆਂ ਖਰੀਆਂ-ਖਰੀਆਂ ਪਟਿਆਲਾ : ਬਿਊਰੋ : ਉੱਘੇ ਗਾਇਕ ਬੱਬੂ ਮਾਨ ਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਆਹਮੋ-ਸਾਹਮਣੇ ਆ ਗਏ ਹਨ, ਜਿਸ ਦਾ ਕਾਰਨ ਬੱਬੂ ਮਾਨ ਦੀ ਨਵੀਂ ਐਲਬੰਮ ਦਾ ਇਕ ਗੀਤ ਬਣਿਆ ਹੈ ਜਿਸ ਦੇ ਬੋਲ ਹਨ 'ਇੱਕ ਬਾਬਾ ਨਾਨਕ ਸੀ ਜਿਸ ਨੇ ਤੁਰ ਕੇ ਦੁਨੀਆ ਗਾਅਤੀ.. ਇਕ ਅੱਜ-ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾਤੀ'। ਹਾਲਾਂਕਿ ਇਸ ਗੀਤ ਵਿੱਚ ਕੋਈ ਵੀ ਫਿਕਰਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਂ 'ਤੇ ਨਹੀਂ ਬੋਲਦਾ ਪਰ ਫਿਰ ਵੀ ਕੀਰਤਨ ਦਰਬਾਰ ਵਿੱਚ ਬਾਬਾ ਰਣਜੀਤ ਸਿੰਘ ਨੇ ਇਸ ਗੀਤ ਦੇ ਖਿਲਾਫ਼ ਬੋਲ ਕੇ ਆਪਣੇ ਆਪ ਨੂੰ ਇਸ ਗੀਤ ਨਾਲ ਸ਼ਰ੍ਹੇਆਮ ਜੋੜ ਲਿਆ ਹੈ। ਇਸ ਗੀਤ ਬਾਰੇ ਕਾਫ਼ੀ ਚਰਚਾ ਚੱਲ ਰਹੀ ਹੈ, ਜਿਸ ਦੇ ਵਿਰੁੱਧ ਜਾਂ ਪੱਖ ਵਿੱਚ ਕੋਈ ਨਹੀਂ ਬੋਲ ਰਿਹਾ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇੱਕ ਕੀਰਤਨ ਦਰਬਾਰ ਦੌਰਾਨ ਕਿਹਾ ਕਿ ਮੈਂ ਗੀਤ ਤਾਂ ਨਹੀਂ ਸੁਣਿਆ, ਪਰ ਮੈਨੂੰ ਇੱਕ ਸ਼ਰਧਾਲੂ ਨੇ ਫੋਨ ਕਰਕੇ ਦੱਸਿਆ ਹੈ ਕਿ ਉਸ ਵਿੱਚ ਤੁਹਾਡੇ ਵਿਰੁੱਧ ਗਾਇਆ ਗਿਆ ਹੈ, ਇਸ ਤੋਂ ਬਾਅਦ ਸੰਗਤ 'ਚ ਹਾਸਾ ਛਿੜ ਗਿਆ ਤਾਂ ਉਨ੍ਹਾਂ ਤਲਖੀ 'ਚ ਆ ਕੇ ਕਿਹਾ ਕਿ ਹੱਸ ਰਹੇ ਹੋ ਗੁਰਮੁੱਖੋਂ ਇਹ ਤਾਂ ਗੰਭੀਰ ਗੱਲ ਹੈ ਬਾਬਾ ਕਹਿੰਦਾ ਹੈ ਕਿ ਚਲੋ ਸਿੱਖ ਜਥੇਬੰਦੀਆਂ ਤਾਂ ਕਹਿਣ, ਸ਼੍ਰੋਮਣੀ ਕਮੇਟੀ ਵੀ ਆਖੇ ਉਹ ਕਿਵੇਂ ਸਾਡੇ ਬਾਰੇ ਆਖ ਸਕਦਾ ਹੈ, ਜੋ ਕਿ ਸਿਰ ਤੋਂ ਵੀ ਮੋਨਾ ਹੈ, ਬਾਬੇ ਨੇ ਕਿਹਾ ਕਿ ਅਜਿਹੇ ਗਾਇਕ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਉਹ ਵਿਅਕਤੀ ਸੰਤਾਂ ਬਾਰੇ ਬੋਲ ਰਿਹਾ ਹੈ ਛੱਜ ਤੇ ਬੋਲੇ ਛਾਨਣੀ ਵੀ ਬੋਲੇ ਜਿਸ ਵਿੱਚ ਛੱਤੀ ਛੇਦ ਨੇ, ਅੱਗੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਅਸੀਂ ਤਾਂ ਹੈਰਾਨ ਹਾਂ ਕਿ ਜੋ ਪ੍ਰਚਾਰਕ ਹਨ, ਉਹ ਤੁਰ ਕੇ ਜਾਣ ਪਰ ਜੋ ਸੰਗਤ ਆਉਂਦੀ ਹੈ ਉਹ ਗੱਡੀਆਂ 'ਤੇ ਆਵੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸੰਤ ਬਾਬੇ ਨੇ ਕਿਹਾ ਕਿ ਬਾਬੇ ਨਾਨਕ ਵੇਲੇ ਸਾਰੀ ਦੁਨੀਆ ਤੁਰਦੀ ਸੀ ਤੇ ਬਾਬਾ ਨਾਨਕ ਵੀ ਤੁਰਦੇ ਸਨ, ਕਦੇ ਘੋੜਿਆਂ ਦਾ ਜ਼ਮਾਨਾ ਆ ਗਿਆ ਕਦੇ ਰੱਥਾਂ ਦਾ ਜ਼ਮਾਨਾ ਆ ਗਿਆ, ਪਰ ਅੱਜ ਗੱਡੀਆਂ ਦਾ ਵੇਲਾ ਆ ਗਿਆ, ਅੱਜ ਤੁਸੀਂ ਕਹਿੰਦੇ ਹੋ ਸਾਰੀ ਸੰਗਤ ਤਾਂ ਗੱਡੀਆਂ 'ਤੇ ਤੁਰੇ ਪਰ ਸਾਰੇ ਪ੍ਰਚਾਰਕ ਤੁਰ ਕੇ ਜਾਣ। ਬਾਬੇ ਨੇ ਬਿਨਾਂ ਹੀ ਗੀਤ ਸੁਣਨ ਦੇ ਤਲਖੀ ਦਿਖਾਉਂਦਿਆਂ ਬਬੂ ਮਾਨ ਨੂੰ ਕਾਫ਼ੀ ਮਾੜਾ ਚੰਗਾ ਬੋਲਿਆ ਉਹ ਵੀ ਭਰੀ ਸਭਾ ਵਿੱਚ ਇਹ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਗੀਤ ਬਾਰੇ ਨੌਜਵਾਨਾਂ 'ਚ ਕਾਫ਼ੀ ਉਤਸ਼ਾਹ ਹੈ ਤੇ ਉਹ ਬਾਬਿਆਂ ਬਾਰੇ ਕਾਫ਼ੀ ਕੁਝ ਬੋਲ ਕੇ ਬੱਬੂ ਮਾਨ ਨੂੰ ਸਹੀ ਦੱਸ ਰਹੇ ਹਨ। ਪੰਜਾਬੀ ਯੂਨੀਵਰਸਿਟੀ 'ਚ ਇੰਜਨੀਅਰਰਿੰਗ ਕਰ ਰਹੇ ਲਖਦੀਪ ਸਿੰਘ ਉਸ ਦੇ ਕਈ ਸਾਰੇ ਦੋਸਤਾਂ ਨੇ ਕਿਹਾ ਕਿ ਬੱਬੂ ਮਾਨ ਸਹੀ ਹੈ ਬਾਬਿਆਂ ਨੂੰ ਲਾਲ ਬੱਤੀਆਂ ਨਾਲ ਕੀ ਮਤਲਬ ਰਹਿ ਗਿਆ ਹੈ।
Someone tell this loser d**k ........ Babbu mann just said expensive cars nd red light on the top.......cheers
amisinghgill 4 months ago
asal sant oh ne jehde gussa ni karde jadon kuch edhron udhron sunde ne.. ate shanti ch wishwaas karde ne...
ashish19 1 year ago
bai dono best ne
sukh396 1 year ago
babu mann zindabad
binnyjoses 1 year ago
Again Rode bhode are lot better than you.Thinking abot you reminds me a story we had in school "An Ass in Lion's Skin"
You are like that.
kulwinder68 2 years ago
Hey man if you are true sant then you will never get angy like this about any commnet about you. Think about Guru Amar Das Ji who never cared about the people were saying about him.
This means you are fake bhekhi making fool of the people.
kulwinder68 2 years ago