ਅਜੋਕੇ ਪੰਜਾਬ ਦੇ ਕਿਸਾਨਾਂ ਨੂੰ ਵੱਡੀਆਂ ਕੰਪਨੀਆਂ ਜਾਂ ਖ਼ੁਦ ਸਰਕਾਰ ਦੁਆਰਾ ਡਿਵੈਲਪਮੈਂਟ (ਤਰੱਕੀ) ਦੇ ਨਾਂਅ ਉਤੇ ਵੱਧ ਮੁੱਲ ਦੇ ਲਾਲਚ ਦੇ ਕੇ ਜ਼ਮੀਨਾਂ ਵੇਚਣ ਲਈ ਉਕਸਾ ਕੇ, ਮੁਨਾਫ਼ਾਖੋਰੀ ਲਈ ਪਿੰਡਾਂ ਦੇ ਉਜਾੜੇ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ ਇਸ ਫ਼ਿਲਮ ਰਾਹੀਂ। ਜ਼ਮੀਨਾਂ ਵੇਚ ਕੇ ਮਿਲੀ ਇੱਕਠੀ ਰਕਮ ਨੂੰ ਨਾ ਸਾਂਭ ਸਕਣ ਕਰਕੇ ਨਵੀਂ ਪੀੜ੍ਹੀ ਦੇ ਬਰਬਾਦੀ ਅਤੇ ਅੱਯਾਸ਼ੀ ਦੇ ਰਾਹ ਉਤੇ ਤੁਰ ਪੈਣ ਦੀ ਸਮੱਸਿਆ ਤੋਂ ਲੋਕਾਂ ਨੂੰ ਅਗਾਂਹ (ਸਾਵਧਾਨ) ਕੀਤਾ ਹੈ। ਕੁਝ ਭ੍ਰਿਸ਼ਟਾਚਾਰ ਪੁਲਿਸ ਅਫ਼ਸਰਾਂ, ਸਿਆਸੀ ਨੇਤਾਵਾਂ ਅਤੇ ਸਰਮਾਏਦਾਰਾਂ ਦੁਆਰਾ ਮਿਲ ਕੇ ਛੋਟੇ ਅਤੇ ਭੋਲੇ-ਭਾਲੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪ ਕਰਨ ਦੀਆ ਸਾਜਿਸ਼ਾਂ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਉਤੇ ਝੂਠੇ ਕੇਸ ਪਾ ਕੇ ਉਨ੍ਹਾਂ ਨੂੰ ਹਥਿਆਰ ਚੁੱਕਣ ਲਈ ਮਜ਼ਬੂਰ ਕਰਕੇ ਅੱਤਵਾਦੀ ਘੋਸ਼ਿਤ ਕਰ ਦੇਣ ਵਰਗੇ ਹੱਥਕੰਡਿਆਂ ਨੂੰ ਨੰਗਿਆਂ ਕੀਤਾ ਹੈ।
Link to this comment:
All Comments (0)