About this user
ਗੁਰਬਾਣੀ ਕੀਰਤਨ ਪਰਮਾਤਮਾ ਦੀ ਬਖਸ਼ੀ ਇਕ ਵਡਮੁਲੀ ਦਾਤ ਹੈ,ਜੋ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਦਾਸ ਦੀ ਝੋਲੀ ਪਾਈ ਹੈ| ਮੈਨੂੰ ਬਚਪਨ ਤੋਂ ਹੀ ਕੀਰਤਨ ਦਾ ਸ਼ੋਂਕ ਰਿਹਾ ਹੈ| ਕੀਰਤਨ ਦਾਸ ਦੀ ਜਿੰਦਗੀ ਦਾ ਇਕ ਅਨਿਖੜਵਾਂ ਅੰਗ ਹੈ | ਕੀਰਤਨ ਦੀ ਵਿਦਿਆ ਮੈਨੂੰ ਪ੍ਰੋ: ਕਰਤਾਰ ਸਿੰਘ ਜੀ, ਪ੍ਰਿੰ: ਸੁਖਵੰਤ ਸਿੰਘ ਜੀ ਜਵ੍ਦੀ ਤੋਂ ਪਰਾਪਤ ਹੋਈ| ਮੇਰੀ ਸਿਖਲਾਈ ਭਾਵੇਂ ਘਟ ਹੈ ਪਰ ਪਰਮਾਤਮਾ ਨੇ ਮੈਨੂੰ ਬਹੁਤ ਵਡਾ ਉਪਹਾਰ ਦਿਤਾ ਹੈ | 1995 ਤੋਂ ਅਸੀਂ ਕੀਰਤਨ ਦੀ ਸੇਵਾ ਨਿਭਾ ਰਹੇ ਹਾਂ, ਕੀਰਤਨ ਦੀ ਸੇਵਾ ਦੋਰਾਨ ਸੰਗਤ ਵਲੋਂ ਬੇਅੰਤ ਅਸੀਸਾਂ ਤੇ ਪਿਆਰ ਝੋਲੀ ਪਿਆ ਹੈ | ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਤੇ ਤਖ਼ਤ ਸਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਬਿਅੰਤ ਵਾਰ ਕੀਰਤਨ ਸੇਵਾ ਦਾ ਮਾਣ ਪ੍ਰਾਪਤ ਹੈ| 2003 ਤੋਂ 2008 ਤਕ ਲਗ ਪਗ 5 ਸਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਲੁਧਿਆਣਾ ਵਿਖੇ ਕੀਰਤਨ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ| ਸੰਸਾਰ ਦੀਆਂ ਮਨੀਆਂ ਹੋਈਆਂ ਰਿਕਾਰਡਿੰਗ ਕੰਪਨੀਆਂ ਅਤੇ ਟੀਵੀ ਚੈਨਲਾਂ ਨੇ ਸਾਡੇ ਜਥੇ ਦੀ Audio/Video ਰਿਕਾਰਡਿੰਗ ਕਰਕੇ ਪੂਰੀ ਦੁਨੀਆ ਤਕ ਪਹੁੰਚਾਇਆ ਹੈ,ਜਿੰਨਾਂ ਵਿਚ T-SERIES,SSG,LUCKY STAR ,ETC CHANAL PUNJABI,PTC CHANAL PUNJABI,MH1 CHANAL,Z-PUNJABI, ਆਦਿ ਕੰਪਨੀਆਂ ਸ਼ਾਮਲ ਹਨ| ਸਾਨੂੰ ਹਮੇਸ਼ਾਂ ਆਪ ਸਬ ਦੀਆਂ ਢੇਰ ਸਾਰੀਆਂ ਅਸੀਸਾ, ਪਿਆਰ ਤੇ ਸ਼ਹ੍ਯੋਗ ਦੀ ਜਰੂਰਤ ਹੈ | ਮੇਰਾ ਸਪਨਾ ਹੈ ਕਿ ਕੀਰਤਨ ਦੀ ਸੇਵਾ ਕਰਦੇ ਹੀ ਵਾਹਿਗੁਰੂ ਜੀ ਦੇ ਚਰਨਾ ਵਿਚ ਹੀ ਸਮਾ ਜਾਵਾਂ | ਸੁਰਿੰਦਰਪਾਲ ਸਿੰਘ ਖਾਲਸਾ,ਲੁਧਿਆਣਾ ਵਾਲੇ Mob. +91 98155 27925
Interests
Listn Gurbani Kirtan,Gurbani Veechar, Light Music,Simple Meal, Drawing, Kooking & Photo Grafy