About this user
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇ
ਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂ
ਕੱਠੇ ਲੁਕਨ-ਮਚਿਈ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂ
ਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ
ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ
ਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂ
ਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂ
ਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀ
ਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀ
ਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇ
ਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇ
ਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇ
ਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇ
ਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇ
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
Interests
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ'....
ਜੋ, ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,,,,,,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ, ,,,
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ, ,,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,,,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ,,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ, ,,
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
''ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ"'
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ,,
ਜਿਹੜੇ ਪੈਰ-ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ, ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ ....