About this user
oh dil di boli laonde ne...
khaore ki nafa kmaonde ne...
ishq nu ajj kal sajjna ne, rujgar bna chaddya...
dil thaan thaan vandhde firde ne, akhbar bna chaddya...
ਜਿੰਦਗੀ ਤਾਂ ਜੀਅ ਰਿਹਾਂ,
ਇੱਕ ਕੁੜੀ ਦੀ ਉਡੀਕ ਵਿੱਚ,
ਉੰਝ ਓਹਦੀ ਉਡੀਕ ਤੋਂ ਬਿਨਾ,
ਹੋਰ ਕੋਈ ਬਹਾਨਾ ਨਈ ਏ ਜੀਣ ਦਾ !
ਜਦੋਂ ਮੇਰੇ ਕੋਲ ਸੀ ਤਾਂ,
ਕੋਈ ਵੀ ਪਲ ਓਹਨੂੰ ਵੇਖੇ ਬਿਨਾ ਨਈ ਸੀ ਗੁਜਰਦਾ,
ਹੁਣ ਓਹਦੀ ਤਸਵੀਰ ਵੇਖ ਕੇ ਹੀ ਸਾਰ ਲਈਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !
ਅਜੇ ਤਾਈਂ ਆਪਣੇ ਦਿਲ ਨੂੰ ਪੁੱਛੀਦੈ,
ਕਿਹੜੀ ਗਲਤੀ ਦੀ ਸਜਾ ਮਿਲੀ ਏ ਤੈਂਨੂੰ,
ਦਿਲ ਵੀ ਸਾਰੇ ਦੋਸ਼ ਮਾੜੇ ਲੇਖਾਂ ਦੇ ਸਿਰ ਮੜ ਦਿੰਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !
ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !
ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !
:::::::::::::::::::::::::::::::::::::::::::;;
ਪੁੱਛਦਾ ਹਾਂ ਤੇਨੂੰ ਮੇਰੇ ਯਾਰਾ ਦੱਸ ਜਾ
ਕੋਣ ਬਣੂੰ ਸਾਡਾ ਏ ਸਹਾਰਾ ਦੱਸ ਜਾ
ਸਾਡੇ ਬਿਨਾਂ ਕਦੇ ਇਕ ਪਲ ਵੀ ਨਾ ਸਾਰਦੀ ਸੀ
ਹੁਣ ਕਿਵੇਂ ਹੁੰਦਾ ਏ ਗੁਜਾਰਾ ਦੱਸ ਜਾ
ਮਜਬੂਰ ਕੀਤਾ ਜੀਨੇ ਸਾਡਾ ਪਿਆਰ ਠੁੱਕਰਾਉਣ ਲਈ
ਐਸਾ ਕਿਹੜਾ ਹੋ ਗਿਆ ਸੀ ਕਾਰਾ ਦੱਸ ਜਾ
ਸੌਂਹਾਂ ਖਾਕੇ ਸਾਡੀਆਂ ਤੂੰ ਮੁੱਕਰੀ ਜੁਬਾਨ ਤੋਂ
ਸਾਡਾ ਕਿਹੜਾ ਨਿਕਲਿਆ ਲਾਰਾ ਦੱਸ ਜਾ
ਤੈਨੂੰ ਕਦੇ ਅਸੀਂ ਓਸ ਚੰਨ ਦੇ ਸਾਮਾਨ ਸੀ
ਨਜਰਾ ਚ ਕਿਹੜਾ ਹੁਣ ਤਾਰਾ ਦੱਸ ਜਾ
ਖੱਤ ਛੱਲੇ ਮੁੰਦੀਆ ਮੈਂ ਸੱਭ ਮੋੜ ਦਿੱਤੇ ਸੀ
ਕਰਜ ਜੇਹੜਾ ਰਹਿ ਗਿਆ ਏ ਭਾਰਾ ਦੱਸ ਜਾ
ਬੇਵਫ਼ਾ ਏ ਫ਼ੇਰ ਵੀ ਯਾਦ ਤੇਨੂੰ ਕਰ ਰਿਹਾ
ਕੀਹਨੇ ਕਰ ਲਿਆ ਕਿਨਾਰਾ ਦੱਸ ਜਾ
ਸਭ ਕੁਝ ਖੋਇਆ ਬੱਸ ਜਾਨ ਦੇਣੀ ਬਾਕੀ ਏ
ਹੋਰ ਦੱਸ ਕਰੇ ਕੀ ਵਿਚਾਰਾ ਦੱਸ ਜਾ
ਯਾਦ ਏ ਸਾਨੂ ਤੂੰ ਜਾਨ ਕਹਿੰਦੀ ਹੁੰਦੀ ਸੀ
ਹੁਣ ਕਿਹੜਾ ਜਾਨ ਤੋਂ ਪਿਆਰਾ ਦੱਸ ਜਾ
Hometown
Amritsar, Punjab, India, Asia, Planet_Earth